...

2 views

ਮੈਨੂੰ ਸ਼ਿਕਵਾ ਹੈ, ਸ਼ਿਵ ਵੇ ਤੇਥੋਂ,
ਨਾ ਪੁਛਿਆ ਹਾਲ ਫਕੀਰਾਂ ਦਾ,
ਨਾ ਕੋਈ ਭੁੱਨਿਆ ਪਰਾਗਾ ਪੀੜਾਂ ਦਾ..
ਨਾ ਉੱਗੀ ਵੇ ਕੰਡਿਆਲੀ ਥੋਰ,
ਨਾ ਲੰਘਿਆ ਝੁੰਡ ਵੇ ਹੀਰਾਂ ਦਾ..

ਮੈਂ ਉਡੀਕਾਂ ਵੇ ਬਿਰਹੋਂ ਦੇ ਕੀੜੇ,
ਲੱਭਾਂ ਪਤਾ ਵੇ ਇਤਰੀ ਚੋਆਂ ਦਾ..
ਟਟੋਲਾਂ ਤੇਰੇ ਮਿੱਟੀ ਦੇ ਬਾਵੇ,
ਜਿਹੜੇ ਮੇਲੇ ਲਾਉਣ ਤਕਦੀਰਾਂ ਦਾ..

ਮੈਂ ਨੀਂ ਵੇਖੀ ਕੁੜੀ ਵੇ ਗੁੰਮਦੀ,
ਜਿਹਨੂੰ ਪੈਂਦਾ ਨਾਮ ਮੁਹੱਬਤਾਂ ਦਾ..
ਜ਼ਰੂਰ ਵਸਦੀ ਹੈ ਇੱਕ, ਓਸ ਚੰਦਰੇ ਸ਼ਹਿਰ,
ਲੈਕੇ ਮਾਣ ਵੇ ਫੱਬਤਆਂ ਦਾ..

ਸਾਡੀ ਜੋਬਨ ਰੁਤ ਵੀ ਢੱਲਦੀ ਏ,
ਕੋਈ ਮੌਤ ਸੁਨੇਹਾ ਆਇਆ ਨਾ..
ਗੀਤਾਂ ਦੀ ਕਿਸਮਤ ਤੱਕਦੀ ਏ,
ਕੋਈ ਅਰਥੀ ਉਹਦੀ ਉਠਾਇਆ ਨਾ...

ਮਹਿਰਮ ਦੇ ਰੰਗ ਆਲਾ ਦਿਨ,
ਤੂਹੀਓਂ ਕੱਲਾ ਵੇਖ ਆਇਆ..
ਜਿਹੜਾ ਚੁੱਭਦਾ ਸੀ ਵੇ ਡੰਗ ਵਰਗਾ,
ਮੁੜ ਸ਼ਿਕਰਾ ਯਾਰ ਵੀ ਕਹਿ ਲਾਇਆ...

ਮੈਨੂੰ ਸ਼ਿਕਵਾ ਹੈ, ਸ਼ਿਵ ਵੇ ਤੇਥੋਂ,
ਮੇਰੇ ਤੇ ਢੁਕਵਾਂ ਗੀਤ ਬਨਾਇਆ ਨਾ..
ਹਿਜਰ ਤੂੰ ਮੇਰਾ ਗਿਣਿਆ ਨਾਹੀ,
ਕਿੰਝ ਬਿਰਹਾ ਦਾ ਸੁਲਤਾਨ ਕਹਾਇਆ ਆਂ...

© Harf Shaad

#WritecoQuote #writeco #Shayari #shivkumarbatalvi #pyaar #shiv #punjabi #poetry #Mohabbat