...

8 views

ਇਸ਼ਕ਼ ਇਬਾਦਤ🍂🍃
ਇਬਾਦਤਾਂ ਕਰੀਆਂ ਕੰਮ ਨੇ ਆਉਂਦੀਆ,
ਜੇ ਕਰ ਹੋਵਣ ਨੀਤਾਂ ਸੱਚੀਆਂ,
ਜਿਹਨਾਂ ਵਸਲਾਂ ਦਾ ਰਾਹ ਏ ਚੁਣਿਆ,
ਕੀ ਕੰਡੇ ,ਪਗਡੰਡੀਆਂ ਕੱਚੀਆਂ।
ਹੋਰਾਂ ਨੂੰ ਜੋ ਧੂੜ ਜਿਹੀ ਜਾਪੇ,
ਲਾਉਣ ਮੱਥੇ ਸ਼ਿੰਗਾਰ ਬਣਾ,
ਹੱਥੋਂ ਹੱਥ ਛੁੱਟ ਜਾਣ ਤੇ ਵੀ ,
ਨਹੀਓਂ ਮੁੱਕਦਾ ਰੂਹਾਂ ਦਾ ਰਾਬਤਾ।
ਓਹਨਾਂ ਲਈ ਉਡੀਕ ਕੀ ਚੀਜ਼,
ਜਿਹਨਾਂ ਯਾਰ ਨੂੰ ਰੱਬ ਮੰਨਿਆ,
ਨੱਚ ਨੱਚ ਕੱਚ ਤੇ ਯਾਰ ਮਨਾਇਆ,
ਕਦੇ ਸਬਰ ਦਾ ਘੜਾ ਨਾ ਭੰਨਿਆ।
ਦਿੱਤਾ ਦਰਦ ਵੀ ਮਿੱਠਾ ਜਾਪੇ,
ਕੈਸੀ ਟੁੱਟਣ ਦੀ ਪਈ ਆਦਤ,
ਨਹੀਓਂ ਹੁਣ ਮਿਲਦਾ ਕਿੱਸਾ ਪਾਕ ਮੋਹੱਬਤ,
ਕਿਉਂਕਿ ਲੋਕ ਨਾਸਤਿਕ ਤੇ
ਇਸ਼ਕ ਇਬਾਦਤ....🍃🍂


© R.kaur Ramgarhia