...

2 views

ਵਾਹਿਗੁਰੂ ਮਹਿਮਾ, ਸੰਪਰਦਾ ਰਾੜਾ ਸਾਹਿਬ ਸੰਖੇਪ ਬਰਨਨ
ਗੁਰੂ ਨਾਨਕ ਅੰਗਦ ਅਮਰ ਗੁਰੂ ਰਾਮਦਾਸ
ਨਮੋ ਕਰ ਜੋਰੀ।
ਸ਼ਰਨ ਪਰੇ ਗਨ ਪਾਪ ਹਟੇ ਬ੍ਰਹਮ ਗਿਆਨ ਉਦੈ
ਨਾ ਜਨਮ ਬਹੋਰੀ।

ਅਰਜਨ ਗੁਰ ਸੁਖ ਦੇ ਪਰਜਨ ਗੁਰੂ ਹਰਗੋਬਿੰਦ ਹਤਿਓ ਕਾਮ ਕਰੋਧਾ।
ਸ੍ਰੀ ਹਰਿ ਰਾਏ ਸਹਾਏ ਸਦਾ ਸਭ ਸੇਵਕ ਕੇ ਦੁਖ ਦੂਰ ਕਰੇ ਮਨ ਹੋਏ ਪ੍ਰਮੋਦਾ।

ਸ੍ਰੀ ਹਰਿ ਕ੍ਰਿਸ਼ਨ ਜਗਤ ਕੇ ਤਾਰਨ ਮਾਰਨ ਸਗਲ ਕਲੇਸ਼ਨ ਕੋ ਜੁ ਧਿਆਨ ਧਰੇ।
ਤੇਗ ਬਹਾਦਰ ਸੀ ਕਿਰਿਆ ਜਗ ਕੋ ਨ ਕਰੇ
ਹਿਤ ਹਿੰਦੂਨ ਕੇ ਕੋ ਜਾਏ ਲਰੇ ?

ਰਚ ਖ਼ਾਲਸਾ ਡਰ ਭ੍ਰਮ ਦੂਰ ਕੀਓ ਅੰਮ੍ਰਿਤ ਪੀਓ
ਸਦ ਸਦ ਜੀਓ ਗੁਰੁ ਦਸਵੇਂ ਜੋਧਾ।
ਗੁਰੂ ਗ੍ਰੰਥ ਭਯੋ ਜਹਾਜ ਵਡੋ ਸਭ ਪਾਰ ਪਰੇ
ਜੋ ਜਾਇ ਚੜੇ ਹਤਿਯੋ ਤਿਨ ਲੋਭਾ।

ਵਾਹਿਗੁਰੂ ਮਹਿਮਾ ਬਰਨਨ, ਭਾਈ ਦਯਾ ਸਿੰਘ ਜੀ ਸੰਪਰਦਾਇ ਸਂਖੇਪ ਬਰਨਨ

ਜੇ ਕੋ ਜਪੈ ਸਤਿਨਾਮੁ ਅਜਪਾ। ਅਗਨ ਸਾਗਰ ਮਹਿ ਨਾ ਓਹ ਖਪਾ। ਵਾਹਿਗੁਰੂ ਸੋਂ ਸਦਹੀ ਚਿੱਤ ਲਾਇ। ਬਹੁਰ ਨਾ ਜਮ ਕੀ ਚੋਟਾ ਖਾਇ। ਵਾਹਿਗੁਰੂ ਹੈ ਰੂਪ ਅਕਾਲਾ। ਭ੍ਰਮ ਕਾਟੇ ਮਾਰੇ ਜਮਕਾਲਾ। ਅੰਮ੍ਰਿਤ ਵੇਲੇ ਜੇਕੋ ਜਪੈ। ਦੂਖ ਦਰਦ ਤਿਸ ਖਿਨ ਮਹਿ ਛਪੈ। ਸਾਧੂ ਜਨ ਬਹੁ ਧਿਆਨ ਲਗਾਵੈ। ਆਪ ਮੁਕਤ ਬਹੁ ਜੀਵ ਤਰਾਵੈ। ਗੁਰੂ ਨਾਨਕ ਜਪਿਓ ਬਹੁ ਕਾਲਾ। ਅਕਾਲਪੁਰਖੁ ਕੋ ਰੂਪ ਵਿਸ਼ਾਲਾ। ਬਹੁਰ ਜਪਿਓ ਗੁਰੂ ਅੰਗਦ ਪਿਆਰੇ। ਬਿਦਤ ਭਯੋ ਮੂਰਤ ਗੁਰੁ ਧਾਰੇ। ਅਮਰ ਗੁਰੂ ਸੇਵਾ ਕਰ ਪਾਯੋ। ਵਾਹਿਗੁਰੂ ਸਦ ਹੀ ਚਿੱਤ ਗਾਯੋ। ਆਗਿਆ ਚੀਨ ਭਯੋ ਰਾਮਦਾਸੈ। ਸ਼ਰਨ ਆਏ ਤਿਸ ਰੋਗ ਬਿਨਾਸੈ। ਅਕਾਲ ਜੋਤ ਸ੍ਰੀ ਅਰਜਨ ਜੋਧਾ। ਨਾਮ ਜਪੇ ਹਨਿਓ ਕਾਮ ਕ੍ਰੋਧਾ। ਸ੍ਰੀ ਹਰਗੋਬਿੰਦ ਜੋਧਾ ਵਡ ਭਾਰੀ। ਵਾਹਿਗੁਰੂ ਜਪ ਰੀਤ ਸੰਭਾਰੀ। ਜੋ ਜੋ ਚਰਨ ਸ਼ਰਨ ਪਰ ਰਹੇ। ਤੇ ਨਾ ਜਮ ਕੀ ਫਾਸੀ ਸਹੇ। ਸ੍ਰੀ ਹਰਰਾਇ
ਕੀਨੀ ਸ਼ੁਭ ਦਾਰੂ। ਨਾਮ ਜਪਾਏ ਕਟਿਓ ਦੁਖ ਭਾਰੂ। ਤਨ ਮਨ ਸਭ ਆਰੋਗਤ ਭਏ। ਵਾਹਿਗੁਰੂ ਜਪ ਸੰਕਟ ਸਭ ਖਏ। ਸ੍ਰੀ ਹਰਿ ਕ੍ਰਿਸ਼ਨ ਜਗਤ ਕੇ ਤਾਰਨ। ਸੰਕਟ ਸਗਲ ਕੀਓ ਜਿਸ ਟਾਰਨ। ਦਿੱਲੀ ਮਹਿ ਜਾਏ ਦੁਖ ਡਾਰਿਓ। ਹੈਜਾ ਰੋਗ ਸਗਲ ਹੀ ਮਾਰਿਓ। ਸ੍ਰੀ ਗੁਰੂ ਤੇਗ ਬਹਾਦਰ ਰੂਪ। ਹਉਮੈ ਰੋਗ ਹਨੇ, ਵਡ ਭੂਪ। ਸੀਸ ਦਿਓ ਚਿੱਤ ਵਾਹਿਗੁਰੂ ਧਰੇ। ਵੈਰੀ ਸਗਲ ਤਾਕੇ ਖਪ ਮਰੇ। ਬਹੁਤ ਬਰਖ ਜਪਿਓ ਨਿਰੰਕਾਰਾ। ਤਾਂਤੇ ਪ੍ਰਗਟਿਓ ਗੋਬਿੰਦ ਗੁਰ ਭਾਰਾ। ਐਸੀ ਕਰਨੀ ਜਗ ਮਹਿ ਕਰੀ। ਵਾਹਿਗੁਰੂ ਜਪਨ ਕੀ ਮਹਿਮਾ ਖਰੀ। ਖਾਲਸਾ ਰੂਪ ਨਾਮ ਜਪ ਕਰਿਓ। ਦੁਸ਼ਟ ਦੂਤ ਸਗਲੇ ਹੀ ਡਰਿਓ। ਵਾਹਿਗੁਰੂ ਜੀ ਕੀ ਫਤਿਹ ਜਨਾਈ। ਚਾਰ ਵਾਰ ਇਮ ਜਾਪ ਕਰਾਈ। ਜੋ ਜੋ ਸ਼ਰਨ ਪਰੇ ਗੂਰੂ ਆਏ। ਤਾਕੇ ਵੈਰੀ ਸਗਲ ਮੁਕਾਏ। ਬਹੁਰ ਜਾਏ ਹਜ਼ੂਰੀ ਵਸਯੋ। ਤੀਰ ਕਮਾਨ ਬਹੁ ਭਾਰੀ ਕਸਿਓ। ਗੁਰੁ ਗੱਦੀ ਕਰਯੋ ਸ੍ਰੀ ਗ੍ਰੰਥਾ। ਪਾਂਚ ਸਿੰਘ ਚਾਲੇ ਹਿਤ ਪੰਥਾ। ਬੰਦਾ ਸਿੰਘ ਇਕ ਕੀਓ ਬੈਰਾਗੀ। ਤਾਕੀ ਲਿਵ ਸਤਿਗੁਰ ਸੰਗ ਲਾਗੀ। ਵਜੀਰ ਖਾਨ ਕਾ ਬਨਿਓ ਕਾਲ। ਪੰਥ ਕੀ ਸੇਵਾ ਬਹੁਰ ਸੰਭਾਲ। ਪੰਜ ਪਿਆਰੇ , ਜਗ ਬਿਦਤਯੋ। ਪੰਥ ਖ਼ਾਲਸਾ ਤਿਨ ਸੰਗ ਕੀਓ। ਤਿਨ ਮਹਿ ਏਕ ਦਯਾ ਸਿੰਘ ਭਾਈ। ਤਾਕੀ ਮਹਿਮਾ ਗਣੀ ਨਾ ਜਾਈ। ਸੀਸ ਦੇਉ ਸਭ ਤੇ ਉਠ ਆਗੇ। ਵਾਹਿਗੁਰੂ ਕੀ ਸੇਵਾ ਲਾਗੇ। ਦੇਗ ਤੇਗ ਕੀ ਰੀਤ ਬਡਾਈ। ਸਾਧ ਸੰਗਤ ਮਿਲ ਵਾਹਿਗੁਰੂ ਗਾਈ। ਰਾੜਾ ਸਾਹਿਬ ਤਕ ਚਾਲੀ ਗਾਦੀ। ਰਾਮ ਨਾਮ ਕੀ ਖੇਪਾ ਲਾਦੀ। ਸੋਭਾ ਸਿੰਘ,ਸਾਹਿਬ ਸਿੰਘ ਸੰਤ। ਤਾਂ ਕਾ ਬੇਦ ਨਾ ਜਾਣਤ ਅੰਤ। ਭਾਗ ਸਿੰਘ , ਖ਼ੁਦਾ ਸਿੰਘ ਪੂਰਨ। ਸ਼ਰਨ ਆਏ ਪਾਪ ਸਭ ਚੂਰਨ। ਰਾਮ ਸਿੰਘ ਸੰਤ ਸਭ ਜਾਨਤ। ਨੌਰੰਗਾਬਾਦੀ ,ਕਰ ਮਾਨਤ। ਮਹਾਰਾਜ ਸਿੰਘ ਜੋਧਾ ਬਲੀ। ਚਲਤ ਸਦਾ ਸਿੰਘਨ ਸੰਗ ਭਲੀ। ਬੀਰ ਸਿੰਘ ਜੀ ਸੰਤ ਮਹਾਨ। ਸਿੱਖ ਜਾਨ ,ਵੈਰੀ ਦੀਓ ਮਾਨ। ਸਿੱਖ ਕੋ ਸਿੱਖ ਸੇ ਲਰਨ ਹਟਾਯੋ। ਵੈਰੀ ਹਿਤ ਲੰਗਰ ਚਲਵਾਇਓ। ਹੋਤੀ ਮਰਦਾਨ ਜੀ ਪਾਕਿਸਤਾਨ। ਪ੍ਰਗਟੇ ਸੰਤ ਪੂਰਨ ਸੁਲਤਾਨ । ਸੰਤ ਭਏ ਕਰਮ ਸਿੰਘ ਆਦਿ। ਲਾਲ ਸਿੰਘ ਜੀ ਪੂਰਨ ਸਾਧ। ਆਇਆ ਸਿੰਘ ਜੀ ਹੋਤੀ ਮਰਦਾਨ। ਦਰਸਨ ਕਰੇ ਮਿਲੇ ਨਾਮ ਦਾਨ। ਅਤਰ ਸਿੰਘ ਜੀ ਬਚਨ ਕੇ ਪੂਰੇ। ਭਗਵਾਨ ਸਿੰਘ ਤਿਸ ਚਰਨਨ ਧੂਰੇ। ਅਤਰਸਰ ਮਹਿ ਸੰਤ ਬਿਰਾਜੇ। ਸੀਖ ਦੇ ਗੁਰਮੁੱਖ ਬਹੁ ਸਾਜੇ। ਸੰਤ ਰਤਨ ਸਿੰਘ ਅਤਰਸਰ ਵਾਲੇ। ਨਾਮ ਜਪਾਏ ਸਭ ਕੀਏ ਸੁਖਾਲੇ। ਸੰਤ ਅਤਰ ਸਿੰਘ ਭਲੋ ਉਪਦੇਸ਼ਾ। ਈਸ਼ਰ ਸਿੰਘ ਜੀ ਪੁਰਖ ਬਿਸੇਖਾ। ਰਾੜੇ ਵਾਲੇ ਪੁਰਸ਼ ਅਭੇਦ । ਮਹਿਮਾ ਕਰਦੇ ਬੇਦ ਕਤੇਬ। ਵਾਹਿਗੁਰੂ ਕੋ ਮੰਤ੍ਰ ਜਪਾਵੈ। ਮਾਲਵੇ ਦੇਸ ਦੀਵਾਨ ਲਗਾਵੈ। ਸਤ ਚਿੱਤ ਆਨੰਦ ਸਰੂਪ। ਦਰਸ਼ਨ ਕਰਨ ਆਏ ਜਿਸ ਭੂਪ। ਵਿਚ ਕਤਾਰ ਲਗੇ ਹਿਤ ਦਰਸ਼ਨ । ਮਨ ਚਾਹਤ ਚਰਨਨ ਕੋ ਪਰਸਨ। ਘਰ ਬਾਰ ਕੀ ਕੋ ਬਾਤ ਨਾ ਕਰੇਂ। ਚਿਤ ਮਹਿ ਸਦਾ ਨਾਮ ਹੀ ਧਰੇਂ। ਸੰਗਤ ਸਾਧ ਆਏ ਮਿਲ ਪੇਖੇ । ਛਕੇ ਦੇਗ ਮਿਲ ਕਿਸ਼ਨ ਬਿਸ਼ੇਖੇ। ਸੰਤ ਕਿਸ਼ਨ ਸਿੰਘ ਸੇਵਾ ਕਰੀ। ਸੰਗਤ ਸਹਿਤ ਬੈਠ ਜਪ ਹਰੀ। ਤੇਜਾ ਸਿੰਘ ਜੀ ਜਪੀ ਵਡ ਭਯੋ। ਜਪਤ ਨਿਰੰਤਰ ਵਾਹਿਗੁਰੂ ਰਯੋ। ਬਰਸ ਪੰਚਾਸ ਮੋਨ ਹੋਇ ਰਹਿਓ। ਜਾਪ ਸਾਹਿਬ ਨਿਰੰਤਰ ਕਹਿਯੋ। ਤਾਕੀ ਮਹਿੰਮਾ ਸਭ ਜਗ ਭਈ। ਵਾਹਿਗੁਰੂ ਜਪ ਪਦਵੀ ਲਈ। ਅਬ ਲੋ ਦੇਗ ਚਲਤ ਤਹਿ ਰੋਜ। ਸੰਗਤ ਖਾਇ ਕਰਤ ਮਨ ਮੌਜ। ਵਾਹਿਗੁਰੂ ਕਾ ਜਾਪ ਨਿਤ ਹੋਇ। ਜੋਤ ਨਿਰੰਤਰ ਪ੍ਰਗਟ ਹੋਇ। ਸੰਤ ਬਲਜਿੰਦਰ ਸਿੰਘ ਸਰੂਪ। ਵਡੋ ਵਿਦਵਾਨ ਕਹੂ ਕਿਆ ਊਪ। ਕੀਰਤਨ ਕੀ ਤਿਨ ਰੀਤ ਸੰਭਾਲੀ। ਆਸਾ ਵਾਰ ਕਰੇ ਜਪ ਨਾਲੀ। ਵਾਹਿਗੁਰੂ ਕੋ ਜਾਪ ਕਰਾਵੇਂ। ਦੂਖ ਪਾਪ ਸਭ ਕੇ ਮਿਟ ਜਾਵੇਂ।ਕਥਾ ਬਡਨ ਤੇ ਮਨ ਡਰ ਰਹੇ। ਤਾਤੇ ਮੋਹਿ ਸੰਖੇਪਤ ਕਹੇ। ਵਾਹਿਗੁਰੂ ਕੀ ਮਹਿਮਾ ਕਹੀ। ਅਕਾਲਪੁਰਖ ਕੋ ਭੇਦ ਨਾ ਲਹੀ। ਮੈ ਮੂਰਖ ਕੀ ਬੁੱਧ ਕੁਛ ਨਾਹੀ। ਸਾਧ ਸੰਗਤ ਬਖਸ਼ੋ ਗੁਨ ਨਾਹੀ। ਸਤਿਗੁਰੂ ਕੀ ਕਿਰਪਾ ਭਈ। ਇਸ ਮੂਰਖ ਤੇ ਸੇਵਾ ਲਈ। ਸਾਧਸੰਗਤ ਅਰਦਾਸ ਕਰੀਜੈ। ਆਗੇ ਲਿਖੂ ਅਰਜ਼ ਸੁਣ ਲੀਜੈ। ਵਾਹਿਗੁਰੂ ਜੀਕੀ ਕਿਰਪਾ ਹੋਇ। ਪਰਗਟ ਹੋਏ ਗਿਆਨ ਸਮ ਲੋਏ।
ਦੋਹਰਾ
ਸਗਲ ਰੀਤ ਕੋ ਤਿਆਗ ਕੇ, ਸਤਿਗੁਰ ਕੀਨੋ ਮੀਤ। ਵਾਹਿਗੁਰੂ, ਸਭ ਤੇ ਵਡੋ, ਸਦਾ ਵਸੇ ਮਮ ਚੀਤ।
ਦੋਹਰੇ 3- ਰਾੜਾ ਸਾਹਿਬ ਕੀ ਕਥਾ ਆਗੇ ਕਹੋ ਵਿਸਥਾਰ। ਸਾਧਸੰਗਤ ਕਿਰਪਾ ਕਰੋ, ਲਿਖ਼ਤ ਰਹੂ ਸੰਗ ਪਿਆਰ।
ਈਸ਼ਰ ਜੀ ਕੀ ਦਯਾ ਸੇ, ਸੀਖੇ ਆਖਰ ਚਾਰ।
ਜੀਵਨ ਸਿੰਘ ਬਿਨਤੀ ਕਰੇ, ਰਾਖੋ ਕਿਰਪਾ ਧਾਰ।

ਰੂਹਾਨੀ ਸੰਦੇਸ਼ ਮਹਿ ,ਵਰਨਯੋ ਬਹੁ ਉਪਦੇਸ਼। ਕਾਵ ਰੂਪ ਕਰਨੋਂ ਚਹੂ ,ਦੀਜੇ ਬੁੱਧ ਵਿਸ਼ੇਖ।

ਪ੍ਰਸੰਗ ਸੰਤ ਬਾਬਾ ਬਲਜਿੰਦਰ ਸਿੰਘ ਜੀ

ਐਸੇ ਸੰਤ ਵਿਰਲੇ ਸੰਸਾਰ, ਨਾਮ ਜਪਾ ਕੇ ਕਰਨ ਉਧਾਰ।
ਜੀਵਾ ਨੂੰ ਉਹ ਰਸਤਾ ਦਸਦੇ, ਪੂਰਨ ਪ੍ਰੀਤਿ ਸਦਾ ਮਨ ਧਾਰ।
ਰਾੜਾ ਸਾਹਿਬ ਜਗਤ ਮਸ਼ਹੂਰ, ਦਰਸ਼ਨ ਪਰਸ ਪਾਪ ਗਨ ਦੂਰ।
ਈਸ਼ਰ ਸਿੰਘ ਜੀ ਪਰਮ ਦਿਆਲ। ਪੂਰਨ ਪੁਰਖ ਸਾਧ ਕਿਰਪਾਲ।
ਕਰ ਉਪਦੇਸ਼ ਜੀਵ ਗਨ ਤਾਰੇ। ਨਾਮ ਉਪਦੇਸ ਕਮਾਵਨਹਾਰੇ।
ਤਿਨ ਸੰਗ ਸੰਤ ਕਿਸ਼ਨ ਸਿੰਘ ਜਾਨੋ। ਨਗਰ ਮਸੀਤਾਂ ਭਲੋ ਪਹਿਚਾਨੋ।
ਨਾਮ ਜਪਾਏ ਜੀਵ ਬਹੁ ਤਾਰੇ, ਤਾਰੇ ਗਿਨੂ,ਨਾ ਗਿਣਤੀ ਤਾਰੇ।
ਤਿਨ ਤੇ ਆਗੇ ਸੰਤ ਅਨੂਪ। ਤੇਜਾ ਸਿੰਘ ਜੀ ਪਰਮ ਸਰੂਪ।
ਮੋਨ ਰਹੇ ਵਾਹਿਗੁਰੂ ਜਪਿਓ। ਦਰਸਨ ਕਰੇ ਕਾਲ ਜਿਨ ਛਪਿਓ।
ਤਿਨ ਕੀ ਸੰਗਤ ਤਰੇ ਅਨੇਕ। ਪਾਪ ਕਟੇ ਜਿਨ ਸਿਮਰਿਓ ਏਕ।
ਰਾੜਾ ਸਾਹਿਬ ਗੱਦੀ ਪੇ ਰਹੇ। ਸਾਧਸੰਗ ਉਪਦੇਸ਼ਣ ਕਰੇ।
ਤਿਨ ਪਸ਼ਚਾਤ ਸੇਵਾ ਬਹੁ ਚਾਲੀ। ਸੰਤਨ ਕੀ ਸਭ ਰੀਤ ਸੰਭਾਲੀ।
ਚੋਥੇ ਸਥਾਨ ਸੰਤ ਥਿਰ ਰਹੇ। ਨਗਰ ਮਕਸੂਦੜਾ ਜਨਮ ਤਿਨ ਭਲੇ।
ਨਾਮ ਬਲਜਿੰਦਰ ਸਿੰਘ ਅਨੂਪ। ਸੁੰਦਰ ਸੋਹੇਂ ਜਿਓਂ ਰਵ ਭੂਪ।
ਕੀਰਤਨ ਕਰੇਂ ਵਡੋ ਵਿਦਵਾਨ, ਮਹਿਮਾ ਚਾਰੋਂ ਓਰ ਮਹਾਨ।
ਸ੍ਰੀ ਗੁਰੂ ਗ੍ਰੰਥ ਕਾ ਟੀਕਾ ਕਰਿਓ। ਸਾਧ ਸੰਗਤ ਅਨੰਦ ਬਹੁ ਲਹਿਓ।
ਅਨਿਕ ਪ੍ਰਕਾਰ ਕੀ ਸੇਵਾ ਕਰੀ। ਅਵਚਲ ਨੀਵ ਲੰਗਰ ਕੀ ਧਰੀ।
ਲੰਗਰ ਭਵਨ ਸੁੰਦਰ ਬਣਵਾਏ। ਦੇਖਤ ਮਨੋਂ ਸੁਰਗ ਚਲ ਆਏ।
ਨੀਕੇ ਕਰ ਭਵਨ ਬਹੁ ਕੀਨੇ। ਸਾਧ ਸੰਗਤ ਕੀ ਸੁਵਿਧਾ ਚੀਨੇ।
ਭਾਂਤ ਭਾਂਤ ਕੇ ਫੂਲ ਲਗਾਏ। ਹਰਿਆਵਲ ਚਹੁੰ ਓਰ ਸੁਹਾਏ।
ਪੰਛੀ ਮੋਰ ਆਦਿ ਆ ਨਾਚੇ। ਅਨੰਦ ਵਧੇ ਦੇਖਤ ਤਿਨ ਸਾਚੇ।
ਲੰਗਰ ਰੀਤ ਸੰਭਾਲਣ ਕਰੀ। ਸਾਧ ਸੰਗਤ ਅਚਵਿਹ ਸੁਭ ਘਰੀ।
ਦੇਸ ਵਿਦੇਸ ਮੇਂ ਕਰੇ ਪ੍ਰਚਾਰ। ਸਿੱਖੀ ਕੋ ਮਨ ਜਗਿਓ ਪਿਆਰ ।
ਕਲਯੁਗ ਮਹਿ ਕੀਰਤਨ ਜੌ ਗਾਵੈ। ਕਾਲ ਫਾਸ ਤਾਕੀ ਕਟ ਜਾਵੈ।
ਐਸੇ ਸੰਤ ਵਿਰਲੇ ਸੰਸਾਰ। ਮਹਿਮਾ ਤਾਕੀ ਅਪਰੰਪਾਰ ।

ਦੋਹਰਾ - ਚੌਥੀ ਪੀੜ੍ਹੀ ਸੰਤ ਪਦ, ਰਾੜਾ ਸਾਹਿਬ ਕੀ ਜਾਨ।
ਸੰਤ ਬਲਜਿੰਦਰ ਸਿੰਘ ਜੀ, ਸੋਭੇ ਜਿਉਂ ਸੁਰਭਾਨ।


ਪ੍ਰਸੰਗ ਸੰਤ ਬਾਬਾ ਹਰਨੇਕ ਸਿੰਘ ਜੀ ਲੰਗਰ ਵਾਲੇ
ਕਥਾ ਰਾੜਾ ਸਾਹਿਬ, ਪ੍ਰਸੰਗ ਸੰਤ ਬਾਬਾ ਹਰਨੇਕ ਸਿੰਘ ਜੀ ਲੰਗਰ ਵਾਲੇ

ਰਾੜਾ ਸਾਹਿਬ ਸਭ ਜਗ ਜਾਨੇ। ਮਹਿਮਾ ਤਾਕੀ ਬੈਕੁੰਠ ਸਮਾਨੇ।ਸੰਤ ਮੰਡਲ ਸੰਤੋਂ ਕਾ ਵਾਸਾ। ਕੇਵਲ ਨਾਮ ਜਪੇਂ ਅਭਿਆਸਾ। ਗੁਰਬਾਣੀ ਕੇ ਪਾਠ ਅਨੰਤ। ਨਿਸ ਦਿਨ ਚਲਤ ਨਾ ਆਵੇ ਅੰਤ।
ਕੀਰਤਨ ਰੂਪ ਅੰਮ੍ਰਿਤ ਸਭ ਪੀਵੇਂ। ਪਰਹਰ ਕਾਲ ਸਦਾ ਸਦ ਜੀਵੈਂ ।
ਦੋਹਰਾ - ਆਠ ਪਹਰ ਚਉਸਠ ਘੜੀ, ਲੰਗਰ ਚਲੇ ਅਤੋਟ। ਸਾਧੂ ਸਦ ਕਰਤੇ ਭਜਨ, ਸਤਿਗੁਰ ਕੀ ਮਨ ਓਟ।

ਚੌਪਈ - ਜੇਕੋ ਜਪੇ ਵਾਹਿਗੁਰੂ ਨੀਤ। ਤਾਕੋ ਦੁੱਖ ਨਹੀ ਭਾਈ ਮੀਤ। ਆਠ ਪਹਰ ਸਦ ਜਪਤੋ ਰਹੇ। ਸਦ ਜੀਵਤ ਨਾਹੀ ਫਿਰ ਮਰੇ। ਈਸ਼ਰ ਸਿੰਘ ਜੀ ਸੰਤ ਅਨੂਪ। ਤਾਕੀ ਲਿਖੀ ਨਾ ਜਾਏ ਊਪ। ਸੁੰਦਰ ਰੂਪ ਨਿਰਾਲੀ ਚਾਲ। ਦਰਸਨ ਪਰਸ ਸਭ ਹੋਤ ਨਿਹਾਲ। ਸੰਗਤ ਕੋ ਉਪਦੇਸ ਕਰੰਤ। ਵਾਹਿਗੁਰੂ ਸਦ ਸਦਾ ਜਪੰਤ।ਕੀਰਤਨ ਸੰਗ ਦੀਵਾਨ ਸਜਾਏਂ। ਸੰਗਤ ਦੂਰ ਦੂਰ ਤੇ ਆਏ। ਏਕ ਰਸ ਕੀਰਤਨ ਹੋਇ ਅਨੰਦ। ਗੁਰੂ ਗ੍ਰੰਥ ਜੀ ਸੋਭੇਂ ਚੰਦ। ਜੋ ਜੋ ਸੁਨੇ ਕੀਰਤਨ ਆਏ। ਸੋ ਸੋ ਬੈਰਾਗੀ ਹੋਏ ਜਾਏ। ਕਾਮ ਕ੍ਰੋਧ ਫਿਰ ਭਾਗੇ ਦੂਰ। ਲੋਭ ਮੋਹ ਸਭ ਹੋਏ ਚੂਰ। ਪਾਸ ਰਹੇ ਕਰੇ ਬਹੁ ਸੇਵਾ। ਜਾ ਕਾ ਮਨ ਬਾਂਛਤ ਸੁੱਖ ਮੇਵਾ। ਲੰਗਰ ਕੀ ਸੇਵਾ ਮਹਿ ਲਾਗੇ। ਘਰ ਬਾਰਨ ਕੀ ਰੀਤ ਤਿਆਗੇ। ਹੋਏ ਦਿਆਲ ਸੰਤ ਜਬ ਪੂਰਨ। ਮਿਲ ਜਾਏ ਸੰਗਤ ਕੀ ਧੂਰਨ। ਕਾਲ ਫਾਸ ਸਗਲੀ ਕਟ ਜਾਏ। ਸਚਦਾਨੰਦ ਮਹਿ ਰਹੇ ਸਮਾਏ। ਬਿਹੰਗਮ ਕਰਤੇ ਬਹੁ ਸੇਵਾ। ਪ੍ਰੀਤ ਲਗੀ ਸੰਗ ਅਲਖ ਅਭੇਵਾ। ਵਾਹਿਗੁਰੂ ਦਿਨ ਰਾਤ ਧਿਆਵੈਂ। ਆਸਾ ਵਾਰ ਹਰ ਰੋਜ ਸੁਨਾਵੈਂ। ਤਿਨ ਮਹਿ ਏਕ ਨਾਮ ਹਰਨੇਕ। ਛਕ ਅੰਮ੍ਰਿਤ ਪਾ ਲਿਉ ਬਿਬੇਕ। ਆਲੋਵਾਲ ਨਗਰ ਸੁਭ ਜਾਨ। ਜਨਮ ਲੀਓ ਸੰਤਨ ਕੇ ਗ੍ਰਾਮ। ਵਡੇ ਸੰਤ ਜੀ ਕਾ ਸੋ ਗਾਮ। ਦਰਸ਼ਨ ਦੇਖ ਮਿਟੇ ਸਭ ਆਮ। ਵਾਹਿਗੁਰੂ ਸਿਉ ਪਰਚਾ ਲਾਏ। ਰਹੇ ਬਿਰਕਤ ਘਰੇ ਨਾ ਜਾਏ। ਨਿਤ ਦਿਨ ਸੇਵਾ ਕਰੇ ਮਹਾਨ। ਕੈਸੇ ਹੋਇ ਤਾਕੀ ਫਿਰ ਹਾਨ। ਬਸਤਰ ਆਦਿ ਕੀ ਇੱਛਾ ਤਿਆਗੀ। ਕੇਵਲ ਸੇਵਾ ਮਹਿ ਮਨ ਪਾਗੀ। ਸੰਤ ਉਪਦੇਸ਼ ਕਮਾਵਨ ਕਰੇ। ਔਰ ਬਾਤ ਕੋ ਚਿੱਤ ਨਾ ਧਰੇ। ਬਿਦਤ ਭਯੋ ਹਰਨੇਕ ਸਿੰਘ ਸੰਤ। ਸੇਵਾ ਕਰਤ ਰਾਤ ਦਿਨੰਤ। ਲੰਗਰ ਕੀ ਸੇਵਾ ਮਨ ਲਾਗਿਓ। ਸੋਏ ਨਾ ਖਾਇ ਏਕੈ ਰੰਗ ਜਾਗਿਓ। ਭਾਤ ਭਾਤ ਕੀ ਸੇਵਾ ਹੋਇ। ਬਿਦਤ ਭਯੋ ਚਾਰੋ ਹੀ ਲੋਏ। ਸੰਤ ਸੇਵ ਮਹਿ ਮ੍ਹਾ ਪ੍ਰੇਮ। ਨਾਮ ਦਾਨ ਪਾਇਓ ਸੰਗ ਖੇਮ। ਆਠ ਪਹਰ ਸੇਵਾ ਮਹਿ ਲਾਗਿਓ। ਦਿਵਸ ਰੈਨ ਸਦ ਸਦ ਹੀ ਜਾਗਿਓ। ਸੇਵ ਕਰਤ ਬਹੁ ਬਰਖ ਬਿਤਾਏ। ਪਾਰਬ੍ਰਹਮ ਸਿਉ ਪ੍ਰੀਤ ਲਗਾਏ। ਭਯੇ ਪ੍ਰਸੰਨ ਸੰਤ ਜੀ ਆਪ। ਕਟ ਦੀਨੇ ਦੁਖ ਅਰ ਸੰਤਾਪ। ਸਾਧ ਰੂਪ ਬਿਦਤ ਫਿਰ ਭਏ। ਫਤਹਿਗੜ ਸਾਹਿਬ ਵਾਸਾ ਕਏ। ਲੰਗਰ ਕੀ ਵਡ ਰੀਤ ਸੰਭਾਲੀ। ਤੋਟ ਨਾ ਆਵੇ ਨਿਤ ਨਿਤ ਚਾਲੀ। ਸਾਧ ਸੰਗਤ ਭੋਜਨ ਨਿਤ ਕਰੇ। ਵਾਹਿਗੁਰੂ ਕੋ ਸਿਮਰਨ ਕਰੇ। ਦੇਸ ਵਿਦੇਸ ਸੰਗਤ ਚਲ ਆਵੇ। ਵਾਹਿਗੁਰੂ ਅਭਿਆਸ ਸਿਖਾਵੇਂ। ਅਨੇਕ ਸਥਾਨ ਲੰਗਰ ਲੈ ਜਾਵੇਂ। ਸਾਧਸੰਗਤ ਕੋ ਤ੍ਰਿਪਤ ਕਰਾਵੇਂ। ਅਬ ਲੋ ਲੰਗਰ ਚਲੇ ਮਹਾਨ। ਬੀਸ ਟਕਾ ਕੋ ਕੀਨੋ ਦਾਨੁ। ਗੁਰੂ ਨਾਨਕ ਜੀ ਰੀਤ ਚਲਾਈ। ਸੰਤਨ ਆਗੇ ਖੂਬ ਨਿਭਾਈ। ਐਸੇ ਸੰਤ ਵਿਰਲੇ ਸੰਸਾਰ। ਦਰਸਨ ਪਰਸ ਨਾ ਆਵੇ ਹਾਰ। ਲਿਖ ਨਾ ਸਕੂੰ ਸੰਤ ਕੀ ਬਾਤ। ਲਿਖਤਾ ਰਹੂ ਦਿਨਸ ਅਰ ਰਾਤ। ਇਤਨੀ ਸੇਵਾ ਕਰੋ ਪ੍ਰਵਾਨ। ਸਾਧ ਸੰਗਤ ਜੀ ਆਪ ਮਹਾਨ। ਜੀਵਨ ਸਿੰਘ ਪਰ ਕਿਰਪਾ ਕੀਜੇ। ਅਪਣਾ ਜਾਨ ਭੂਲ ਬਖਸ਼ੀਜੇ।
ਦੋਹਰਾ - ਰਾੜਾ ਸਾਹਿਬ ਕੀ ਕਥਾ, ਸੁਣ ਲਓ ਮਨ ਚਿਤ ਲਾਇ। ਸੰਤਨ ਕੀ ਮਹਿਮਾਂ ਵਡੀ, ਸੁਨਤ ਪਾਪ ਮਿਟ ਜਾਏ ।
ਆਗੇ ਲਿਖੂ ਪ੍ਰਸੰਗ ਮਹਿ, ਕਿਮ ਤਾਰੇ ਜੀਵ ਅਨੇਕ। ਵਿਰਲੇ ਐਸੇ ਜਗਤ ਮਹਿ , ਪੂਰਨ ਪੁਰਖ ਇਕ ਟੇਕ।

ਪੂਰਨ ਸਾਧ ਕੇ ਫੁਰਨਾ ਨਾਹੀ, ਏਕ ਰਸ ਬ੍ਰਿਤ ਮੇਰ ਸਮਾਨ।
ਤੀਨ ਗੁਣਾ ਮਾਇਆ ਸਣ ਦੂਰੇ, ਪ੍ਰਪੰਚ ਨਾ ਤਾਂ ਕੋ ਪੋਹੈ ਆਨ।

ਇਕ ਰਸ ਧਿਆਨ ਅਨੰਦ ਮਹਾ ਰਸ, ਰਾਗ ਨਾ ਦਵੈਸ਼ ਸਭਨ ਤੇ ਨਿਆਰਾ।
ਤੀਨੋ ਕਾਲ ਏਕੇ ਦ੍ਰਿੜ ਪੂਰਨ ਕਾਲ ਜਾਲ ਡਰਪੇ ਸੁਰ ਸਾਰਾ।

ਤੀਨ ਸਰੀਰ ਤੇ ਊਪਰ ਆਸਣ , ਪਾਰਬ੍ਰਹਮ ਕਾ ਇਕ ਰਸ ਧਿਆਨਾ।
ਸਬਦ ਸਪਰਸ਼ ਰੂਪ ਰਸ ਠਾਕੇ, ਗੰਧ ਸੁਗੰਧ ਭਯੇ ਦੂਰ ਪਿਆਨਾ।
ਦੋਹਰਾ - ਜੀਵਨ ਕੇ ਕਲਿਆਣ ਹਿਤ, ਅਗਿਆਨ ਉਧਾਰਾ ਲੇਤ।
ਉਪਦੇਸ਼ ਕਰੇ ਬਹੁ ਭਾਂਤ ਕਰ, ਗਿਆਨ ਰਿਧੇ ਧਰ ਦੇਤ।

ਭਲਾ ਕਰਤ ਜੀਵੋ ਕਾ ਐਸੇ, ਕਰ ਕਿਰਪਾ ਭਵਜਲ ਤੇ ਰਾਖੇ।
ਜੋ ਜੋ ਸਰਨ ਪਰੇ ਸਾਧੂ ਕੀ , ਜਨਮ ਮਰਨ ਤਿਨ ਕੇ ਗੁਰ ਕਾਟੇ।

ਸਾਧੂ ਕੋ ਤਨ ਮਨ ਸਭ ਦੀਜੇ, ਛੋਡੋ ਲੋਭ ਮੋਹ ਕੀ ਧਾਰਾ।
ਮਾਨੋ ਬਚਨ ਸਾਧੂ ਕਾ ਭਾਈ, ਪਲ ਮਹਿ ਹੋਵੈ ਪਾਰ ਉਤਾਰਾ।

ਵਡੇ ਭਾਗ ਸਾਧੂ ਉਪਦੇਸੈ, ਕਾਟੇ ਜਨਮ ਜਨਮ ਕੇ ਫਾਹੇ।
ਜਿਸ ਤੇ ਵਿਛੜੇ ਤਿਸੇ ਮਿਲਾਏ, ਪਾਰਬ੍ਰਹਮ ਕੇ ਸੰਗੀ ਆਹੇ।

ਜੀਵਨ ਮੁਕਤ ਭਯੇ ਸੰਗ ਸਾਧੂ, ਕਾਲ ਜਾਲ ਸਭ ਦੂਰ ਪਰਾਨਾ।
ਸਫ਼ਲ ਭਈ ਬਾਰੀ ਜਗ ਜਨਮੇ, ਗੁਰਬਾਣੀ ਪੜ ਉਪਜਿਓ ਗਿਆਨਾ।
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰੋ ਸੰਭਾਲੋ ਆਪ।
ਕਲਯੁਗ ਮਹਿ ਪੂਰਨ ਤੁਮ ਏਕੋ, ਇਕ ਪਲ ਬਿਸਰ ਨਹੀਂ ਤੁਮ ਜਾਪ।

© ਗੁਰਬਾਣੀ ਮਹਿਮਾ