...

4 views

everyday...
ਉਧੜੀ ਹੋਈ ਸੁਪਨਿਆਂ ਦੀ ਚਾਦਰ ਨੂੰ
ਹਰ ਰੋਜ਼
ਉਮੀਦ ਦੇ ਧਾਗੇ ਨਾਲ ਥੋੜਾ ਥੋੜਾ ਬੁਣਦੀ ਹਾਂ।।।

ਚੀਖ ਚੀਖ ਕੇ ਮਰ ਚੁੱਕੀਆਂ ਜੋ
ਉਨ੍ਹਾਂ ਖਾਮੋਸ਼ ਆਵਾਜ਼ਾਂ ਨੂੰ ਹਰ ਰੋਜ਼ ਹੀ ਸੁਣਦੀ ਹਾਂ।।।

ਹਾਲ ਪੁੱਛਣ ਤੇ ਠੀਕ ਆ!
ਕਹਿੰਦੇ ਨੇ ਓ,
ਖੁਸ਼ ਤਾਂ ਓ ਵੀ ਨਈ
ਪਰ ਹਰ ਪਲ਼ ਨਾਲ ਓਹਨਾਂ ਦੇ ਹੱਸਦੀ ਆ।।।

ਹਸਦੇ ਚਿਹਰੇ ਜਿਥੇ
ਰੋਂਦੀਆਂ ਅੱਖਾਂ
ਐਸੇ ਸ਼ਹਿਰ ਚ ਮੈਂ ਵਸਦੀ ਹਾਂ

ਤੁਰਦੀ ,ਭੱਜਦੀ ,ਡਿਗਦੀ
ਫਿਰ ਖੜਦੀ,
ਥੋੜਾ ਹੀ ਸਹੀ
ਪਰ ਹਰ ਰੋਜ਼ ਕੁਝ ਨਾ ਕੁਝ ਸਿਖਦੀ ਹਾਂ।।।

ਜ਼ਿੰਦਗੀ ਦੇ ਰਾਹ
ਤੇ ਗਲਤੀਆਂ ਦੀ ਸਿਆਹੀ ਨਾਲ
ਥੋੜਾ ਹੀ ਸਹੀ ਪਰ
ਹਰ ਰੋਜ਼ ਕੁਝ ਨਾ ਕੁਝ ਲਿਖਦੀ ਆਂ।।।


© PM