...

5 views

ਦੁਨੀਆਂ ਰੰਗ-ਬਿਰੰਗੀ
ਦੁਨੀਆਂ ਰੰਗ-ਬਿਰੰਗੀ,
ਦਾਤਿਆ ਦੁਨੀਆਂ ਰੰਗ-ਬਿਰੰਗੀ।
ਭਾਂਤ-ਭਾਂਤ ਦੇ ਫੁੱਲਾਂ ਵਾਂਗਰ,
ਖੁਸ਼ਬੂ ਵੰਨ-ਸੁਵੰਨੀ।

ਕੋਈ ਸਮਝੇ, ਪਿਆਰ ਹੁੰਦਾ ਜਿਸਮਾਨੀ
ਕਿਸੇ ਲਈ, ਹੁੰਦਾ ਇਹ ਰੁਹਾਨੀ।
ਜਿਸਮਾਂ ਦਾ ਕੀ ਏ ਬੰਦਿਆ,
ਉਮਰ ਢਲੀ ਇਨ੍ਹਾਂ ਮੁੱਕ ਜਾਣਾ।
ਫ਼ੇਰ ਕਿਉਂ ਬੰਦਿਆ,
ਜਿਦੰਗੀ ਆਪਣੀ ਕਰੀ ਜਾਵੇ ਬੇਰੰਗੀ।
ਦੁਨੀਆਂ ਰੰਗ-ਬਿਰੰਗੀ,
ਦਾਤਿਆ ਦੁਨੀਆਂ ਰੰਗ-ਬਿਰੰਗੀ।

ਕੋਈ ਸਮਝੇ, ਕਿਸੇ ਨੂੰ ਪਤਾ ਨਹੀਂ ਲੱਗਣਾ,
ਜੋ ਕੁਕਰਮ ਕਰਾਂ ਮੈਂ ਬੰਦ ਕਮਰੀ।
ਕੋਈ ਸਮਝੇ, ਅੱਲ੍ਹਾ ਸਭ ਕੁਝ ਵੇਖੇ,
ਜੋ ਬੈਠਾ ਤੇਰੀ ਅੰਦਰੀ।
ਪਾਪਾਂ ਦਾ ਫ਼ਲ ਮਿਲ ਕੇ ਰਹਿਣਾ
ਜੋ ਬੀਜਿਆ ਉਹ ਵੱਡਣਾ ਪੈਣਾ।
ਫ਼ੇਰ ਕਿਉਂ ਬੰਦਿਆ, ਧੱਸਦਾ ਜਾਵੇਂ ਵਿੱਚ ਗੰਦਗੀ।
ਦੁਨੀਆਂ ਰੰਗ-ਬਿਰੰਗੀ,
ਦਾਤਿਆ ਦੁਨੀਆਂ ਰੰਗ-ਬਿਰੰਗੀ।

ਕੋਈ ਸਮਝੇ, ਪੈਸਾ ਹੀ ਹੁੰਦਾ ਅਸਲ ਦੋਲਤ ।
ਕਿਸੇ ਲਈ, ਧੀਆਂ ਪੁੱਤ ਹੀ ਹੁੰਦੇ ਅਸਲ ਦੋਲਤ।
ਪੈਸੇ ਦਾ ਕੀ ਏ ਬੰਦਿਆ, ਇਹ ਹਰ ਥਾਂ ਕੰਮ ਨੀਂ ਆਉਣਾ।
ਧੀਆਂ ਪੁੱਤਾਂ ਹੀ ਸਹਾਰਾ ਬਣਨਾ,
ਜਦੋਂ ਭੱਜ ਜਾਣੇ ਸਭ ਸਾਕ-ਸੰਬੰਧੀ।
ਦੁਨੀਆਂ ਰੰਗ-ਬਿਰੰਗੀ,
ਦਾਤਿਆ ਦੁਨੀਆਂ ਰੰਗ-ਬਿਰੰਗੀ।


© dil diyan gallan-Raj