...

5 views

" ਮਿਹਨਤ ਦਾ ਮਕਾਨ "
ਮਕਾਨ ਬਣਾਇਆ ਮਿਹਨਤ ਦਾ, ਰਿਸ਼ਤੇ ਬਣਾਏ ਘਾਟੇ ਦੇ ...
ਸੁਕੂਨ ਤਲਾਸ਼ੇ ਮਰਜਾਨਾ ! ਹੁਣ, ਕਿਸਮਤ ਦੇ ਵਰਕੇ ਪਾਟੇ ਤੇ !!

ਪੱਤਾ ਪੱਤਾ ਜੋੜ ! ਛਾਂ, ਲੱਬੀ ਹੇਠ ਛਾਤੇ ਦੇ ...
ਹਨ੍ਹੇਰੀ ਆਉਂਦੇ ਉੱਡ ਗਏ ! ਛੱਡ ਸਾਥ, ਸੈਰ ਸਪਾਟੇ ਤੇ !!

ਮਾਣ ਪਰਾਇਆ ਹੋਇਆ ! ਵਿੱਚੋਂ, ਸਾਂਝੇ ਖਾਤੇ ਦੇ ...
ਤੱਤੀਆਂ ਤੱਤੀਆਂ ਮਿਲ਼ ਰਹੀਆਂ ! ਹੁਣ, ਮਨਮਤ ਦੇ ਆਟੇ ਤੇ !!

ਇਰਖ਼ਾ, ਚੁਗਲੀ ਆਮ ਹੋ ਗਏ ...
ਮੁਕੱਦਰਾਂ ਦੇ ਨਾਮ ਹੋ ਗਏ !!
ਏਕਸ ਦੀ ਗੱਲ਼ ਸੀ ਜੋ ਕਰਦੇ ...
ਭਾਈ ਉਹ ਬੇ-ਲਗਾਮ ਹੋ ਗਏ !!

ਚੱਲ ਛੱਡ ਸੁਖਵਿੰਦਰ ! ਤੂੰ ਕਿਉਂ ਤਰਾਸ਼ੇਂ ...
ਕੰਕਰ ਜੋ ! ਦਾਨਿਓਂ, ਛਾਂਟੇ ਨੇ !!
ਪਹਿਲੋਂ ਹੀ ! ਵੱਖ ਸੀ, ਇਹ ਬੇਢੰਗੇ ...
ਜਿਵੇਂ ਵਿੰਗੇ ਫਰ, ਫਰਾਟੇ ਦੇ !!

ਮਕਾਨ ਬਣਾਇਆ ਮਿਹਨਤ ਦਾ, ਰਿਸ਼ਤੇ ਬਣਾਏ ਘਾਟੇ ਦੇ ...
ਸੁਕੂਨ ਤਲਾਸ਼ੇ ਮਰਜਾਨਾ ! ਹੁਣ, ਕਿਸਮਤ ਦੇ ਵਰਕੇ ਪਾਟੇ ਤੇ !!

© Sukhwinder

#WritcoQuote #punjabi #vision #writco #poem #writcoapp

Related Stories