...

1 views

ਚੱਲ ਛੱਡ ਮਨਾ
ਚੱਲ ਛੱਡ ਮਨਾ ਤੂੰ ਕਿਉਂ ਚਿੰਤਾ ਲਾਈਆ।
ਜੋ ਛੱਡ ਗਿਆ ਉਹ ਤੇਰਾ ਨਹੀਂ ਸੀ,
ਜੋ ਭੱਜ ਗਿਆ ਉਹ ਤੇਰਾ ਨਹੀਂ ਸੀ,
ਫ਼ੇਰ ਕਿਉਂ ਐਵੇਂ ਮੇਰਾ- ਮੇਰਾ ਲਾਈਆ।
ਚੱਲ ਛੱਡ ਮਨਾ ਤੂੰ ਕਿਉਂ ਚਿੰਤਾ ਲਾਈਆ।।

ਜਿਸ ਨੂੰ ਆਪਣੀ ਜਿੰਦ ਬਣਾਇਆ,
ਉਹ ਜਾਨ ਈ ਅੰਦਰੋਂ ਕੱਢ ਲੈ ਗਿਆ।
"ਮੈਂ ਤੇਰਾ ਹਾਂ" ਏ ਕਹਿ-ਕਹਿ ਕੇ,
ਦਗਾਂ ਦੇ ਕੇ ਓ ਭੱਜ ਗਿਆ।
ਅਫਸੋਸ ਹੁੰਦਾ ਏ,
ਅਸਾਂ ਉਹਦੇ ਪਿਛੇ ਖੁਸ਼ੀ ਆਪਣੀ ਗਵਾਈਆ।
ਚੱਲ ਛੱਡ ਮਨਾ ਤੂੰ ਕਿਉਂ ਚਿੰਤਾ ਲਾਈਆ।।

ਨਾ ਉਹ ਮੇਰਾ ਸੀ, ਨਾ ਹੈਗਾ ਏ,
ਤੇ ਨਾ ਹੀ ਕਦੇ ਹੋਣਾ ਏ।
ਫ਼ੇਰ ਕਿਉਂ ਐਵੇਂ,
ਤੂੰ ਡੋਰ ਉਮੀਦ ਦੀ ਹੱਥ ਫੜਾਈਆ।
ਚੱਲ ਛੱਡ ਮਨਾ ਤੂੰ ਕਿਉਂ ਚਿੰਤਾ ਲਾਈਆ।।

ਜੀ-ਜੀ ਕੇ ਮਰਨਾ, ਮਰ-ਮਰ ਕੇ ਜੀਣਾ,
ਏਹ ਜਿੰਦਗੀ ਦੀ ਬਾਤ ਨਹੀਂ।
ਜੋ ਛੱਡ ਗਿਆ, ਤੂੰ ਉਹਨੂੰ ਛੱਡ ਦੇ,
ਪਾ ਜਿੰਦਗੀ ਦੀ ਵਾਟ ਨਵੀਂ।
ਪੱਤਝੜ ਮੁਕਿੱਆ, ਰੁੱਤ ਬਸੰਤ ਦੀ ਆਈਆ।
ਚੱਲ ਛੱਡ ਮਨਾ ਤੂੰ ਕਿਉਂ ਚਿੰਤਾ ਲਾਈਆ।।

© dil diyan gallan-Raj