...

6 views

ਕਰੋਨਾ ਕਾਲ

ਕਹਿਰ ਵਾਂਗ ਵੱਧ ਗਿਆ ਕਰੋਨਾ,ਸਰਕਾਰਾਂ ਵੱਲੋਂ ਤੁਸੀਂ ਮਰੋਨਾ।
ਕੀ ਪੈਂਦਾ ਹੈ ਉਸਨੂੰ ਫ਼ਰਕ?ਸਿੱਧੀ ਜਾਂਦੀ ਆ ਸਰਾਬ ਦੇ ਠੇਕੇ ਨੂੰ ਹਰ ਇਕ ਸੜਕ।
ਹਰ ਪਾਸੇ ਲਾਏ ਨੇ ਪੁਲੀਸ ਨੇ ਨਾਕੇ,ਗਰੀਬ ਮਰ ਰਹੇ ਨੇ ਭੁੱਖ ਨਾਲ ਲੱਗ ਰਹੇ ਨੇ ਫਾਕੇ।
ਘਰਾਂ ਵਿਚ ਵੜ ਕੇ ਵੱਡ ਜਾਂਦੇ ਸਰੇਆਮ ਡਕੈਤ, ਪਿੰਡ ਵਾਲੇ ਨਹੀਂ ਲਾਉਂਦੇ ਠੀਕਰੀ ਪਹਿਰਾ ਪੁਲਸ ਕਰਦੀ ਸਰਪੰਚ ਨੂੰ ਸ਼ਿਕਾਇਤ।
ਮਜ਼ਦੂਰਾਂ ਦਾ ਰੁਲਦਾ ਸੜਕਾਂ ਤੇ ਫਿਰਦਾ ਟੱਬਰ,ਹਰ ਰੋਜ਼ ਲਗ ਜਾਂਦੀ ਅਖਬਾਰਾਂ ਤੇ ਇਹ ਖਬਰ।
ਸਕੂਲਾਂ ਨੇ ਫੀਸ ਲੈਣ ਦੀ ਅੱਤ ਮਚਾਈ ਆ, ਨਾ ਦੇ ਬਰਾਬਰ ਬੱਚਿਆਂ ਨੂੰ ਕਰਵਾਈ ਪੜ੍ਹਾਈ ਆ।
ਖਿੱਚ ਦਿੱਤੀ ਹਰ ਪਿੰਡ ਸਹਿਰ ਵਿਚ ਪੁਲਸ ਨੇ ਰੇਖਾ,ਕਿਹੜਾ ਬਾਹਰ ਸਰੀਫ ਨਿਕਲੇ ਭਲੇ ਮਾਣਸਾਂ ਆ ਮੈਂ ਤੈਨੂੰ ਵੇਖਾਂ।
ਦੇਸੀ ਪੀਣ ਨਾਲ ਮਰ ਗਏ ਲੋਕ,ਅੰਗਰੇਜ਼ੀ ਪੀਲਾ ਕੇ ਸਰਕਾਰ ਘਟਾਉਂਦੀ ਲੋਕਾਂ ਦੇ ਸ਼ੋਕ।
ਘਰੋਂ ਨਿਕਲਣਾ ਹੋਇਆ ਹਰਾਮ,ਅੰਦਰ ਬੈਠ ਕੇ ਹੀ ਕਰੋ ਵਿਸ਼ਰਾਮ।
ਬੰਦਾ ਵਿਚਾਰਾ ਆਪਣੀ ਸੋਚ ਵਿਚ ਹੀ ਬਣਦਾ ਜਾਂਦਾ ਅਕ੍ਰਿਤਘਣ,ਕਰ ਲਓ ਹੋਰ ਰੱਜ ਕੇ ਮਹਿਲਾ ਸਸ਼ਕਤੀਕਰਣ।
....ਪ੍ਰਿੰਸੀਪਲ ਡਾ. ਹੇਮ ਰਾਜ ਗੇਰਾ
ਪਿੰਡ ਤੇ ਡਾਕਘਰ ਗੇਰਾ
ਤਹਿਸੀਲ ਮੁਕੇਰੀਆਂ
ਹੋਸ਼ਿਆਰਪੁਰ
144221
© Dr.H.R Gera