...

4 views

" ਰਾਤ ਮਿਲਣ ਦੀ "
ਕਿਦਾਂ ਖੁਸ਼ੀ ਨੇੜੇ ਆਈ ...
ਇੱਕ ਪਾਸੇ ਠੰਡ ! ਦੂਜੇ ਰਜਾਈ !! ੨ !!

ਇੱਕ ਨੂੰ ਨੀਂਦ ! ਅੱਜ, ਰੱਜਕੇ ਆਈ ...
ਦੂਜੇ ਨੇ ਜਾਗ, ਇਹ ਕਵਿਤਾ ਬਣਾਈ !! ੨ !!

ਇੰਝ ਮਿਲ਼ੇ ਅੱਜ ਹਾਣ ਨੂੰ ਹਾਣੀ ...
ਇੰਝ, ਰਾਤ ਪੋਹ ਦੀ ! ਫ਼ੇਰ ਮਿਲਣ ਨੂੰ ਆਈ !!
ਇੱਕ ਪਾਸੇ ਠੰਡ ! ਦੂਜੇ ਰਜਾਈ ...

ਸਰਦ ਹਵਾਵਾਂ ਨੂੰ ਛੇੜ ! ਤਾਰਿਆਂ ਦੀ ਬਾਰਾਤ ਆਈ ...
ਇੰਝ ਹੋਏ ! ਨੇੜੇ ਦੋ ਦਿਲ,
ਵਿੱਚ ਨਾ ਕੋਈ ! ਉਡੀਕਾਂ ਦੀ ਬਾਤ ਆਈ !!
ਇੱਕ ਪਾਸੇ ਠੰਡ ! ਦੂਜੇ ਰਜਾਈ ...

ਚੜ੍ਹਿਆ ਮਹੀਨਾ ਮਾਘ ਦਾ ...
ਸੂਰਜ ਨੂੰ ਵੀ ਨਾ ! ਛੇਤੀ ਨਿਕਲਣ ਦੀ ਕਾਲ਼ ਆਈ !! ੨ !!
ਸੁਕੂਨ ਤਰਾਸ਼ਿਆ ! ਨੇੜੇ ਹੋ ਰੱਬ ਨੇ ...
ਚੜ੍ਹੀ ਸਵੇਰੇ ! ਦੋਵਾਂ ਨੂੰ, ਨਾਂ ਫ਼ਿਕਰਾਂ ਦੀ ਯਾਦ ਆਈ !! ੨ !!

ਇੱਕ ਪਾਸੇ ਠੰਡ ! ਦੂਜੇ ਰਜਾਈ ...
ਕਿਦਾਂ ਖੁਸ਼ੀ ਨੇੜੇ ਆਈ !! ੨ !!

ਸੁਖਵਿੰਦਰ ✍️🌄✍️
© Sukhwinder

#writco #writer #punjabi #vision #love #trending #viral #poetsofinstagram #poetrycommunity
#romance