...

4 views

ਪਿਉ- ਦੀ ਦਾ ਰਿਸ਼ਤਾ
ਪਿਉ ਧੀ ਦਾ ਰਿਸ਼ਤਾ ਹੁੰਦਾ,
ਸਾਰੇ ਜੱਗ ਤੋਂ ਨਿਆਰਾ।
ਧੀ ਪਿਉ ਦੀ ਜਾਨ ਏ ਹੁੰਦੀ,
ਧੀ ਲਈ ਪਿਉ ਜੱਗ ਸਾਰਾ।
ਜਨਮ ਤਾਂ ਭਾਵੇਂ ਮਾਂ ਹੀ ਦਿੰਦੀ,
ਪਿਉ ਸਿਖਾਵੇ ਕਿੰਝ ਵਿਚਰਨਾ ਵਿਚ ਜਹਾਨ।
ਰੋਟੀ ਪਾਣੀ ਮਾਂ ਤੋਂ ਸਿਖਦੀ,
ਪਿਉ ਸਿਖਾਉਂਦਾ ਚੰਗੇ ਮਾਣੇ ਦੀ ਪਹਿਚਾਣ ।
ਧੀ ਲਈ ਪਿਉ ਇਕ ਦੋਸਤ ਏ ਹੁੰਦਾ,
ਜਿਸ ਨਾਲ ਲੈਂਦੀ ਉਹ ਆਪਣਾ ਦਿਲ ਫ਼ਰੋਲ।
ਪਿਉ ਵੀ ਸੱਚੇ ਦੋਸਤ ਦੇ ਵਾਂਗਰ,
ਰਹਿੰਦਾ ਹਰ ਦਮ ਹਾਜ਼ਰ, ਧੀ ਦੇ ਕੋਲ।
ਧੀ ਚਾਹੇਂ,ਪਿਉ ਵਰਗਾ ਹੋਵੇ ਮੇਰਾ ਰਾਜਕੁਮਾਰ,
ਪਿਉ ਵਾਂਗ ਜੋ ਲਾਡ ਲਡਾਏ, ਨਖ਼ਰੇ ਝੱਲੇ,
ਪਿਆਰ ਕਰੇ ਤੇ ਰਹੇ ਸਦਾ ਹੀ ਵਫ਼ਾਦਾਰ।
© All Rights Reserved