...

1 views

ਵਾਹਿਗੁਰੂ ਹੀ ਸਦਾ ਰਹਿਣ ਵਾਲਾ ਹੈ।
ਜਿਸ ਰਚਨਾ ਜਗ ਕੀ ਰਚੀ ਬਹੁ ਬਿਧ ਅਦਭੁਤ ਚਾਰ।
ਭਾਂਤ ਭਾਂਤ ਕੇ ਜੀਵ ਹੈ ਖੰਡ ਬ੍ਰਹਿਮੰਡ ਅਨਿਕ ਵਿਸਥਾਰ।

ਚੰਦ ਸੂਰਜ ਤਾਰੇ ਸਮੁੰਦ ਅਰ ਸਾਗਰ ਅੰਤ ਨਾ ਕੋਈ ਪਾਰਵਾਰ।
ਸਭ ਕੋ ਕਰਤੇ ਭੋਜਨ ਦੀਓ ਫਲ ਦੁੱਧ ਮੀਠੇ ਅੰਮ੍ਰਿਤਧਾਰ।

ਸੁੰਦਰ ਧਰਤ ਪਾਉਣ ਅਰ ਪਾਣੀ ਮਹਿਕ ਫੂਲ ਅਨਿਕ ਪ੍ਰਕਾਰ।
ਰਾਜਾ ਰੰਕ ਦੇਵ ਅਰ ਦਾਨਵ ਜਪ ਤਪ ਕਰੇਂ ਸੰਤ ਅਵਤਾਰ।

ਅੰਤ ਨਾ ਪਾਵੇ ਐਸੀ ਰਚਨਾ ਸਭ ਸਿਰ ਕਰਤੇ ਰਚਯੋ ਕਾਲ।
ਆਵੇ ਜਾਵੇ ਭੋਗ ਭੋਗ ਸਭ ਕੋਈ ਨਾ ਬਚਯੋ ਪਵੇ ਜਬ ਜਾਲ।

ਕਰਤੇ ਬਿਨ ਕੋ ਅਸਥਿਰ ਨਾਹੀ ਰਾਜਾ ਰੰਕ ਨਾ ਬਲੀ ਅਵਤਾਰ।
ਹੁਕਮੇ ਅੰਦਰ ਸਭ ਹੀ ਵਰਤੇ ਖੇਲ ਰਚਾਇਆ ਛਿਨਕ ਕਰਤਾਰ।

ਮਾਇਆ ਤੇ ਤੀਨ ਗੁਣ ਥਾਪੇ ਉਲਝਿਓ ਤਾ ਮਹਿ ਸਭ ਪਰਵਾਰ।
ਕਰਤੇ ਕਾ ਕੋਈ ਰਾਹ ਨਾ ਜਾਨਾਂ ਮਰ ਮਰ ਜਨਮੇ ਬਾਰੰਬਾਰ ।

ਸਤਯੁਗ ਤ੍ਰੇਤਾ ਦੁਆਪਰ ਕੀਨੇ ਰਾਮ ਕ੍ਰਿਸ਼ਨ ਵਿਸ਼ਨੂੰ ਅਵਤਾਰ।
ਹੁਕਮ ਸਾਹਿਬ ਕਾ ਸਬ ਕੇ ਊਪਰ ਸਦਾ ਕਰੋ ਤਾਕੋ ਨਮਸਕਾਰ।

ਕਲਿਯੁਗ ਆਏ ਪਾਪ ਬਿਸਥਾਰਾ ਡਰਿਓ ਤਾਤੇ ਸਭ ਅਵਤਾਰ।
ਏਕ ਪੈਰ ਧਰਮ ਕਾ ਭਯੋ ਵਰਨ ਅਵਰਨ ਮਿਟਿਓ ਪਰਕਾਰ।

ਜਲਤੀ ਦੇਖੀ ਸਭ ਰਚਨਾ ਥਮਨ ਵਾਲਾ ਨਜ਼ਰ ਨਾ ਆਇਓ।
ਸਿੱਧ ਸਾਧ ਜਪੀ ਅਰ ਤਪੀਏ ਲੁਕੇ ਸਭੀ ਕੋ ਰਾਹ ਨਾ ਪਾਯੋ।

ਕਰੇ ਪੁਕਾਰ ਪ੍ਰਿਥਮੀ, ਜਲ ਬਲ ਗਈ ਅਬ ਰਹਿਣ ਨਾ ਹੋਵੇ।
ਸੁਣੀ ਅਰਦਾਸਿ ਤਬ ਵਾਹਿਗੁਰੂ, ਧੀਰਜ ਦੀਨੀ ਕੋਲ ਖਲੋਵੇ।

ਕਰਤਾਪੁਰਖ ਪ੍ਰਸੰਨ ਹੋਏ , ਕਲਿਯੁਗ ਤਾਰਨ ਆਪ ਹੀ ਚਾਲੇ।
ਨਾਨਕ ਰੂਪ ਧਾਰ ਸੁਭ ਨੀਕਾ,ਤਲਵੰਡੀ ਗਾਵ ਕੀਓ ਨਿਹਾਲੇ।

ਧਿਆਨ ਧਰਤ ਜਬ ਦੇਖਯੋ ਕਰਤੇ, ਜਲਤਾ ਦੇਖਯੋ ਸਬ ਸੰਸਾਰ।
ਬਿਨ ਇਕ ਸਤਿਗੁਰ ਰਾਹ ਨਾ ਕੋਈ, ਕੂੜ ਪਾਪ ਘੋਰ ਅੰਧਾਰ।

ਸਤਿਗੁਰ ਰਾਹ ਉਦਾਸੀ ਧਾਰਾ,ਸੰਗ ਲੀਨ ਬਾਲਾ ਮਰਦਾਨਾ।
ਦੂਰ ਦੇਸ਼ ਨਗਰ ਅਰ ਜੰਗਲ,ਸਤਿਗੁਰ ਜਾਏ ਕੀਆ ਅਸਥਾਨਾਂ

ਸਿੱਧ ਪੀਰ ਸਭ ਹੀ ਚਲ ਆਏ, ਸਭ ਕੋ ਧੀਰਜ ਦੇ ਸਮਝਾਯੋ।
ਸਾਧਸੰਗਤ ਕੀ ਰੀਤ ਚਲਾਈ, ਵਾਹਿਗੁਰੂ ਮੰਤ੍ਰ ਚਿੱਤ ਲਾਇਓ।

ਕਾਜੀ ਬ੍ਰਹਮਨ ਸਭ ਉਪਦੇਸ਼ਾ,ਜੋਗੀ ਜਤੀ ਤਪੀ ਸਭ ਆਏ।
ਸਭ ਕੋ ਆਦਿ ਸਚੁ ਸੰਗ ਜੋੜਾ, ਸਰਨ ਆਏ ਸਬ ਹੀ ਤਰ ਜਾਏ।

ਜਾਏ ਬਗਦਾਦ ਦੀਓ ਸੱਚ ਹੋਕਾ, ਤਾਰਯੋ ਬਾਬਾ ਸਭ ਬਗਦਾਦ।
ਮਰਦਾਨਾ ਬਹੁਤ ਖੁਸ਼ ਹੋਇਆ, ਦੇਖਯੋ ਮੱਕਾ ਬਹੁਤ ਅਹਿਲਾਦ।

ਪੀਰ ਮੁਰੀਦ ਦਸਤਗੀਰ ਸਭ, ਸਤਿਗੁਰ ਸੰਗ ਭਯੇ ਦੀਵਾਨੇ।
ਕੀਰਤਨ ਕੀਓ ਸਗਲ ਹੀ ਤਾਰੇ,ਲੱਖ ਆਗਾਸ ਪਾਤਾਲ ਦਿਖਾਨੇ।

ਕਰਤਾਰਪੁਰ ਆਏ ਫਿਰ ਵਾਸੇ,ਦਸਾ ਨਹੁੰਆ ਦੀ ਕਿਰਤ ਕਮਾਈ।
ਲਹਿਣਾ ਥਾਪ ਗੁਰ ਅੰਗਦ ਕੀਨੋ,ਬਾਬਾ ਬੁੱਢਾ ਸੰਗ ਰਲਾਈ।

ਘਰ ਘਰ ਅੰਦਰ ਸੰਗਤ ਹੋਵੇ,ਕਲਿਯੁਗ ਤਾਰਿਓ ਨਾਮ ਜਪਾਈ।
ਜਪੁ ਜੀ ਸੋਦਰੁ ਵਾਰ ਆਸਾ ਕੀ, ਕੀਰਤਨ ਹੋਵੇ ਰਸਨ ਰਸਾਈ।

ਨਾਮ ਦਾਨ ਇਸ਼ਨਾਨ ਅਰ ਸੰਗਤ, ਪੰਗਤ ਕੀਨੀ ਏਕ ਸਮਾਨਾ।
ਚਾਰ ਵਰਨ ਏਕੋ ਉਪਦੇਸ਼ਾ, ਇਸਤਰੀ ਪੁਰਸ਼ ਸਮ ਸਨਮਾਨਾਂ।

ਸਤਿਗੁਰ ਤਾਰੇ ਸਗਲ ਹੀ,ਧੰਨ ਨਾਨਕ ਤੇਰੀ ਵਡੀ ਕਮਾਈ।
ਕਲਿਯੁਗ ਅੰਦਰ ਆਇ ਕੇ, ਸਾਧ ਸੰਗਤ ਕੀ ਕੀਨ ਵਡਾਈ।

ਜੋ ਜੋ ਜਪੇ ਵਾਹਿਗੁਰੂ ਅਨਦਿਨੁ ਤਾਕੋ ਮਿਲਿਓ ਸਗਲ ਨਿਧਾਨਾ।
ਆਵਨ ਜਾਣ ਕਾਟੇ ਜਲ ਜਾਲੇ ਐਸੇ ਗੁਰ ਕੋ ਸਦ ਕੁਰਬਾਨਾ।




© ਗੁਰਬਾਣੀ ਮਹਿਮਾ