...

4 views

ਤੂੰ ਉੱਡ ਜਾਣਾ..
ਤੂੰ ਉੱਡ ਜਾਣਾ, ਤੂੰ ਉੱਡ ਜਾਣਾ,
ਮੇਰਾ ਸ਼ਿਕਰਾ ਯਾਰ ਵੇ ਉੱਡ ਜਾਣਾ,
ਇਹ ਪੌਣ ਵੀ ਮੇਰੀ ਰੋ ਪੈਣੀ,
ਤੇਰਾ ਪੰਖ ਗੁਲਾਬੀ ਗੁੰਮ ਜਾਣਾ...

ਤੂੰ ਉੱਡ ਜਾਣਾ, ਤੂੰ ਉੱਡ ਜਾਣਾ,
ਰੁੱਖਾਂ ਦਾ ਸਾਇਆ ਲੁੱਟ ਜਾਣਾ,
ਹਰ ਰਾਤ ਹਨੇਰੀ ਝਾਕਣਗੇ,
ਤੂੰ ਚਾਨਣ ਵੇਲੇ ਘੁਲ ਜਾਣਾ...

ਤੂੰ ਉੱਡ ਜਾਣਾ, ਤੂੰ ਉੱਡ ਜਾਣਾ,
ਆਬਾਂ ਦੇ ਦੇਸੋਂ ਤੁਰ ਜਾਣਾ,
ਤਸਵੀਰ ਵੀ ਧੁੰਦਲੀ ਹੋ ਪੈਣੀ,
ਤੇਰਾ ਜ਼ਿਕਰ ਸੁਨਹਿਰਾ ਛੁੱਟ ਜਾਣਾ...

ਤੂੰ ਉੱਡ ਜਾਣਾ, ਤੂੰ ਉੱਡ ਜਾਣਾ,
ਚੰਦਰ ਦਾ ਚਾਨਣ ਰੁੱਲ ਜਾਣਾ,
ਇਸ਼ਕਾਂ ਦੇ ਅੰਬਰ ਰੁਸ ਜਾਣੇ,
ਤੂੰ ਸਭ ਬੇਗਾਨੇ ਕਰ ਜਾਣਾ...

ਤੂੰ ਉੱਡ ਜਾਣਾ, ਤੂੰ ਉੱਡ ਜਾਣਾ,
ਦੁਨੀਆਂ ਨੇ ਤੈਨੂੰ ਭੁੱਲ ਜਾਣਾ,
ਬੱਸ ਓਹੀ ਯਾਦ ਸੰਭਾਲੂਗਾ,
ਜੀਦਾ ਸ਼ਿਕਰਾ ਯਾਰ ਵੇ ਉੱਡ ਜਾਣਾ...
© Harf Shaad