...

1 views

ਦੇਹ ਸਰੀਰ ਆਤਮਾ ਪਰਮਾਤਮਾ
ਮੂਲ ਦੇਹ ਕਾ ਮਨ ਕੋ ਜਾਨੋ, ਮਨ ਕੋ ਮੂਲ ਸੋ ਆਤਮ ਦੇਵ। ਆਤਮਾ ਮੂਲ ਪਾਰਬ੍ਰਹਮ ਪੂਰਨ, ਵਡੋ ਖੇਲ ਕੋ ਨਾਹੀ ਭੇਵ।

ਮਨੋ ਮਈ ਸੰਸਾਰ ਇਹ ਕੀਆ, ਮਨ ਰਚਤਾ ਬਹੁ ਖੇਲ ਨਿਆਰੇ।
ਤੀਨ ਗੁਣਾ ਸੰਗ ਬਿਚਰਤਾ,ਅਗਿਆਨ ਹਨੇਰਾ ਸਗਲ ਪਸਾਰੇ।

ਬੁਧ ਮਲੀਨ ਸੰਗੀ ਮਨ ਮੈਲਾ, ਦਿਵਸ ਰੈਨ ਕਰਤੇ ਚਤੁਰਾਈ।
ਇੰਦਰੀ ਰਸ ਲਾਗੀ ਹੈ ਮੈਲੇ, ਰਾਗ ਦਵੈਸ਼ ਨੇ ਅਧਿਕ ਸਤਾਈ।

ਵਿਰਲਾ ਕੋ ਇਸ ਮਨ ਕੋ ਜਾਨੇ, ਅਰਜ਼ ਵਰਜ ਕਰ ਰਾਖੇ ਤੀਰ।
ਪੂਰਨ ਗੁਰ ਕੀ ਸਰਨ ਬੀਚਾਰੇ, ਸਬਦ ਬਣਾਵੇ ਮਨ ਕਾ ਪੀਰ।

ਗੁਰ ਕੀ ਸਿੱਖਿਆ ਸੇ ਮਨ ਬਾਂਧੇ, ਬੁੱਧੀ ਸੰਗ ਕਰੇ ਸੁਵੀਚਾਰ।
ਸਗਲੇ ਰਸ ਇੰਦ੍ਰੀ ਕੇ ਛੋਡੇ, ਆਤਮ ਸੰਗ ਕਰੇ ਵਿਵਹਾਰ।

ਆਤਮ ਗਿਆਨ ਗੁਰੂ ਤੇ ਪਾਵੇ, ਸਦਾ ਕਰੇ ਬੰਦਨ ਲਿਵ ਧਾਰ।
ਕਾਲ ਜਾਲ ਕਾ ਕਾਟੇ ਫਾਹਾ, ਸਫਲ ਜਨਮ ਨਾ ਆਵੈ ਹਾਰ।

ਧੰਨ ਧੰਨ ਧੰਨ ਗੁਰ ਸਾਧੂ, ਕਰ ਕਿਰਪਾ ਜਿਸ ਇਹ ਮਨ ਸਾਧਾ।
ਆਤਮ ਜਾਨ ਪਰਮਾਤਮ ਪਾਇਓ, ਸਭ ਕਾ ਆਦਿ ਸਚੁ ਅਰਾਧਾ।

ਕਲਯੁਗ ਮਹਿ ਪੂਰਨ ਗੁਰ ਏਕੋ, ਗੁਰੂ ਗ੍ਰੰਥ ਜੀ ਪੂਰਨ ਜੋਤ।
ਸਰਨ ਪਰੇ ਕੀ ਰਾਖੇ ਸਾਹਿਬ,ਅਨੰਦ ਸਦਾ ਫਿਰ ਸੋਗ ਨਾ ਹੋਤ।

© ਗੁਰਬਾਣੀ ਮਹਿਮਾ