...

1 views

ਇੰਤਜਾਰ
ਰੁੱਖਾਂ ਤੇ ਬੇਲਾਂ ਤੇ ਓਹੀ ਹਰੀ ਖੁਮਾਰੀ ਚੜੀ ਹੈ,
ਇਕ ਹੋਰ ਵਾਰੀ ਖੇਤਾਂ ਦੇ ਵਿੱਚ ਪੀਲੀ ਸਰੋਂ ਖੜੀ ਹੈ।
ਨਿੱਤ ਬਦਲਦੇ ਰੁੱਤਾਂ ਨੇ ਗੁਢਿਯਾ ਇੰਤਜ਼ਾਰ ਦਾ ਪੈਮਾਨਾ,
ਪੈਮਾਨੇ ਦੇ ਦਾਯਰੇ ਬਾਹਰੋ ਇੰਤਜ਼ਾਰ ਦੀ ਇਹ ਘੜੀ ਹੈ।
ਮੁਲਕਾਂ ਨੂੰ ਵੰਡਦੇ ਵੰਡਦੇ ਦਿਲਾਂ ਚ ਲਿਕਾਂ ਖਿੱਚ ਗਏ,
ਇਸ਼ਕ ਦਾ ਪਿਆਲਾ ਗੱਲੋ ਉਤਾਰ, ਪ੍ਰੇਮੀ ਜਿੰਦਾ ਅੱਖਾਂ ਮਿਚ ਗਏ।
ਜਿਨ੍ਹਾਂ ਦੇ ਲਬਾਂ ਤੇ ਚੜੀ ਸਰਤਾਜ ਦੀ ਪਿਆਸ,
ਉਹ ਕਿਵੇਂ ਜਾਨਣ ਦਿਲਾਂ ਚ ਵਗਦੀ ਇਬਾਦਤ ਦੀ ਅਰਦਾਸ।
ਧਰਮਾਂ ਦੇ ਦਲਾਲਾਂ ਨੇ ਕਰਤਾ ਮੁਹੱਬਤ ਦਾ ਰੰਗ ਲਾਲ,
ਹੀਰ ਨੂੰ ਨਾ ਫੇਰ ਰਾਂਝਾ ਲੱਭਿਆ, ਸੋਹਣੀ ਨੂੰ ਮਹੀਵਾਲ।
ਨਿੱਤ ਜੀਉ ਇਹ ਸੂਰਜ ਵੀ ਸ਼ਾਮੀ ਢਲ ਜਾਣਾ ਹੈ,
ਇਕ ਦੇ ਮਨ ਨੇ ਰਲਦੇ ਰਲਦੇ ਦੂਜੇ ਵੱਲ ਤੁਰ ਜਾਣਾ ਹੈ।
ਹੁਣ ਫੇਰ ਖੜ ਖੜ ਵੇਖੁ ਜਾਲਮਾ ਦਾ ਸੰਸਾਰ,
ਸੱਸੀ ਨੂੰ ਪੁਨੂ ਮਿਲਣਾ ਜਿੱਤ ਜਾਣਾ ਹੈ ਪਿਆਰ।
ਉਸ ਸੋਹਣੀ ਨੇ ਇਸ਼ਕ ਲਈ ਦਰਿਆ ਘੜੇ ਤੇ ਲੰਘ ਦਿੱਤਾ,
ਲਹੁ ਤੋਂ ਰੰਗੇ ਦਿਲਾਂ ਨੂੰ ਕੇਸਰਿਆ ਰੰਗ ਦਿੱਤਾ।
-ਅੋਜਸਵੀ ਲਢਾ
© All Rights Reserved