...

1 views

ਸਾਧ ਸੰਗਤ ਵਿੱਚ ਜੀਵ ਤਰ ਜਾਂਦਾ ਹੈ ।
ਫਿਰਤ ਫਿਰਤ ਬਹੁ ਜਨਮ ਗਵਾਏ, ਸੁਧ ਨਾ ਪਾਰਬ੍ਰਹਮ ਕੀ ਪਾਈ। ਤੀਨ ਗੁਣਾ ਕੋ ਪੂਜਤ ਮਰਿਓ, ਸੁਰਗ ਨਰਕ ਪਾਪ ਪੁੰਨ ਅਧਿਕਾਈ।

ਏਕ ਪਾਪ, ਪੁੰਨ ਸਹਸ ਵਿਗਾੜੇ, ਹਊਮੈ ਸਹਿਤ ਦਿਨ ਰਾਤ ਵਿਹਾਵੈ।
ਕਬਹੂ ਪਾਪ ਪੁੰਨ ਕਰ ਕਬਹੂ, ਜੰਮੇ ਮਰੇ ਬਹੁਤ ਵਿਧ ਧਾਵੈ।

ਹਉਮੈ ਕੀ ਕੰਧ ਕਦੇ ਨਾ ਟੁੱਟੇ, ਅਨਿਕ ਪ੍ਰਕਾਰ ਕਰੇ ਬਹੁ ਕਾਰੇ।
ਤੀਨ ਗੁਣਾ ਤੇ ਸੰਗ ਨਾ ਛੁਟਕੇ, ਕਾਲ ਜਾਲ ਤੋਂ ਨਾ ਛੁਟਕਾਰੇ।

ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਬਾਣੀ ਗੁਰੂ ਸਾਹਿਬ ਕੀ ਪਿਆਰੀ।ਜਬ ਤੇ ਪੜ੍ਹੀ ਸੁਨੀ ਚਿੱਤ ਧਰਕੇ, ਤੀਨ ਗੁਣਾ ਕੀ ਰੀਤ ਬਿਸਾਰੀ।

ਦਾਸ ਕੀਓ ਅਬ ਪੂਰੇ ਸਤਗੁਰਿ, ਕਾਲ ਜਾਲ ਕੀ ਫਾਸ ਕਟਾਈ।
ਹਉਮੈ ਤੋੜ ਸਰੂਪ ਕੋ ਜਾਨਯੋ, ਪੂਰੇ ਸਤਿਗੁਰੂ ਸੋਝੀ ਪਾਈ।

ਸੰਗਤ ਮਹਿ ਜਪਿਓ ਕਰਤਾਰਾ , ਪਾਰਬ੍ਰਹਮ ਏਕੈ ਸਭ ਬਾਪਾ।
ਪੰਚ ਤੱਤ,ਤੀਨ ਗੁਣਾ ਸਭ, ਸਗਲ ਸਮਗ੍ਰੀ ਆਪੇ ਥਾਪਾ।

ਜੋ ਜੋ ਸਰਨ ਪਰੇ ਪੂਰਨ ਕੀ, ਕਾਲ ਜਾਲ ਤੇ ਲੀਨ ਛੁਡਾਈ।
ਪੂਜੋ ਏਕ ਪਾਰਬ੍ਰਹਮ ਪੂਰਨ, ਗੁਰੂ ਨਾਨਕ ਇਹ ਸੋਝੀ ਪਾਈ।

ਬਹੁਤ ਜਨਮ ਬਿਛੁਰੇ ਪੂਰਨ ਤੇ, ਦਿਆ ਕਰੀ ਅਬ ਅਪਨਾ ਕੀਨਾ।
ਧਰਮਰਾਜ ਸਭ ਲੇਖਾ ਛੋਡਾ, ਪਾਰਬ੍ਰਹਮ ਸਭ ਥਾਈਂ ਚੀਨਾ।

ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੂਰਨ ਜੋਤ ਕਲਯੁਗ ਮਹਿ ਆਈ।
ਵਡੇ ਭਾਗ ਜਿਸ ਸੰਗਤ ਕੀਨੀ, ਢੱਠੀ ਕੰਧ ਹਉਮੈ ਦੀ ਭਾਈ।

ਏਕੋ ਨਾਮ ਜਪੋ ਨਿਰਕਾਰਾ, ਗੁਰੂ ਨਾਨਕ ਕਿਰਪਾ ਕਰ ਦੀਨੀ।
ਵਾਹਿਗੁਰੂ ਗੁਰਮੰਤ੍ਰ ਪੂਰਨ, ਕਿਰਪਾ ਤੇ ਦਿਨ ਰਾਤ ਜਪੀਨੀ।

ਜਿਸ ਨੋ ਬਖਸ਼ੇ ਸੋਈ ਸਮਝੇ, ਸਗਲੋ ਲੋਕ ਜਮਕਾਲ ਫਸਾਇਆ।
ਜੋ ਜੋ ਸਰਨ ਗੁਰੂ ਕੀ ਆਏ, ਤੇ ਤੇ ਸਾਹਿਬ ਲੀਓ ਬਚਾਇਆ।

ਸਾਧਸੰਗਤ ਆਸਣ ਪੂਰਨ ਕਾ, ਏਕ ਘੜੀ ਮਹਿ ਤਰਨਾ ਹੋਇ।
ਆਜੂਨੀ ਜਪ ਮਿਟ ਗਈ ਜੂਨੀ , ਸਾਧਸੰਗ ਨਾ ਮਰਨਾ ਹੋਇ।
© ਗੁਰਬਾਣੀ ਮਹਿਮਾ